Latest Posts

6/recent/ticker-posts

aaa

pm suryoday yojana official website

pm suryoday yojana official website


ਸਤਿ ਸ੍ਰੀ ਅਕਾਲ ਜੀ, ਹੁਣ ਹਰ ਘਰ ਦੇ ਵਿੱਚ ਛੱਤ ਤੋਂ ਫਰੀ ਦੇ ਵਿੱਚ ਬਿਜਲੀ ਪੈਦਾ ਹੋਵੇਗੀ ਫਰੀ ਦੇ ਸੋਲਰ ਪੈਨਲਾਂ ਦੇ ਨਾਲ ਕਿਉਂਕਿ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਇੱਕ ਨਵੀਂ ਯੋਜਨਾ ਦਾ ਸ਼ੁਰੂਆਤ ਕੀਤੀ ਹੈ ਜਿਸ ਦਾ ਨਾਮ ਰੱਖਿਆ ਗਿਆ ਪ੍ਰਧਾਨ ਮੰਤਰੀ ਸੂਰਜ ਉਦੇ ਯੋਜਨਾ।

ਇਸ ਤਹਿਤ ਭਾਰਤ ਦੇ ਇੱਕ ਕਰੋੜ ਘਰਾਂ ਨੂੰ ਸੋਲਰ ਪੈਨਲ ਮੁਫ਼ਤ ਵਿੱਚ ਦਿੱਤੇ ਜਾਣਗੇ ਜੇਕਰ ਤੁਸੀਂ ਵੀ ਇਹ ਸੋਲਰ ਪੈਨਲ ਫਰੀ ਦੇ ਵਿੱਚ ਲਵਾਉਣਾ ਚਾਹੁੰਦੇ ਆ ਤਾਂ ਇਹ ਪੂਰੀ ਪੋਸਟ ਪੜਿਓ ਤੇ ਅੱਗੇ ਸ਼ੇਅਰ ਵੀ ਲਾਜ਼ਮੀ ਕਰਿਓ।

ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਭਾਰਤ ਦੇ ਵਿੱਚ ਸਰਕਾਰ ਵੱਲੋਂ ਪਹਿਲਾਂ ਦੋ ਯੋਜਨਾਵਾਂ ਚਲਾਈਆਂ ਜਾ ਰਹੀਆਂ ਸੋਲਰ ਨੂੰ ਲੈ ਕੇ, ਜਿਸ ਦੇ ਵਿੱਚ ਪਹਿਲੀ ਯੋਜਨਾ ਹੈਗੀ ਆ ਜਿਹੜੇ ਆਪਣੇ ਨੈਸ਼ਨਲ ਪੋਰਟਲ ਫਾਰ ਰੂਫ ਟਾਪ ਸੋਲਰ ਇਸ ਵੈਬਸਾਈਟ ਦੇ ਉੱਪਰ ਤੁਸੀਂ ਆਪਣੇ ਘਰ ਦੇ ਲਈ ਨਵਾਂ ਸੋਲਰ ਸਿਸਟਮ ਅਪਲਾਈ ਕਰ ਸਕਦੇ ਹੋ ਜਿੱਥੇ ਕਿ ਤੁਹਾਨੂੰ ਸਬਸਿਡੀ ਵੀ ਮਿਲੂਗੀ।




ਕਿੰਨੇ ਕਿਲੋਵਾਟ ਤੇ ਕਿੰਨੇ ਸਬਸਿਡੀ ਆ ਕਿਹੜੇ ਪ੍ਰਾਂਤ ਲਈ ਕਿੰਨੀ ਸਬਸਿਡੀ ਆ ਉਹ ਪੂਰੀ ਡਿਟੇਲ ਇੱਥੇ ਆਪਾਂ ਨੂੰ ਮਿਲਦੀ ਆ ਤਕਰੀਬਨ ਇਕ ਕਿਲੋਵਾਟ ਸਿਸਟਮ ਦੇ ਉੱਪਰ 18000 ਸਬਸਿਡੀ ਗੋਰਮੈਂਟ ਦਿੰਦੀ ਜੇਕਰ ਆਪਾਂ ਆਪਣੇ ਘਰ ਦੇ ਵਿੱਚ ਰੂਫ ਟੋਪ ਆਨ ਗਰੈਡ ਸੋਲਰ ਸਿਸਟਮ ਲਗਾਉਣੇ ਆ ਤਾਂ।


ਉਸ ਤੋਂ ਬਾਅਦ ਜੋ ਦੂਸਰੀ ਯੋਜਨਾ ਹੈਗੀ ਆ ਪ੍ਰਧਾਨ ਮੰਤਰੀ ਕੁਸਮ ਯੋਜਨਾ ਜਿਸ ਵਿੱਚ ਕਿਸਾਨਾਂ ਦੇ ਲਈ ਇਹ ਯੋਜਨਾ ਬਣਾਈ ਗਈ ਹ। ਇਸ ਯੋਜਨਾ ਵਿੱਚ ਕਿਸਾਨ ਨੂੰ 50% ਖਰਚਾ ਆਪ ਕਰਨਾ ਪੈਂਦਾ ਤੇ 50% ਭਾਰਤ ਸਰਕਾਰ ਸਬਸਿਡੀ ਦਿੰਦੀ ਹੈ। ਕਿਸਾਨ ਦੇ ਉਸ ਦੇ ਖੇਤ ਦੇ ਵਿੱਚ ਪੂਰਾ ਸੈਟ ਅਪ ਸੋਲਰ ਵਾਲਾ ਲਗਾ ਦਿੱਤਾ ਜਾਂਦਾ।

ਜਿਹੜੀ ਇਹ ਨਵੀਂ ਯੋਜਨਾ ਸ਼ੁਰੂ ਕੀਤੀ ਆ ਜੋ ਕਿ ਪ੍ਰਧਾਨ ਮੰਤਰੀ ਸੂਰਜ ਉਦੇ ਯੋਜਨਾ ਉਸ ਦਿਨ ਤੋਂ ਲੋਕਾਂ ਨੇ ਬਹੁਤ ਲੋਕਾਂ ਵਲੋਂ ਗੂਗਲ ਤੇ ਸਰਚ ਕੀਤੀ ਇਸ ਯੋਜਨਾ ਬਾਰੇ, ਪਰ ਉਹਨਾਂ ਨੂੰ ਇਸ ਦੀ ਓਫਿਸ਼ੀਅਲ ਵੈੱਬਸਾਈਟ ਨਹੀਂ ਮਿਲੀ ਜਿਵੇਂ ਕਿ ਆਪਾਂ ਉੱਪਰ ਗੱਲ ਕਰ ਚੁੱਕੇ ਆਂ ਕਿ ਜਿਹੜੀ ਨੈਸ਼ਨਲ ਪੋਰਟ ਫਾਰ ਰੂਪ ਟੋਪ ਸੋਲਰ ਅਤੇ ਪ੍ਰਧਾਨ ਮੰਤਰੀ ਕੁਸਮ ਯੋਜਨਾ ਇਹ ਦੋਨੋਂ ਭਾਰਤ ਸਰਕਾਰ ਦੀਆਂ ਆਪਣੀਆਂ ਵੈਬਸਾਈਟਾਂਹਨ।
ਪਰ ਅਜੇ ਇਹ ਸਕੀਮ ਨਵੀਂ ਲਾਗੂ ਹੋਣ ਦੇ ਕਰਕੇ ਇਸ ਦੀ pm suryoday yojana official website ਨਹੀਂ ਬਣੀ ਹੁਣ ਹੋ ਕੀ ਰਿਹਾ ਹੈ ਕੁਛ ਠੱਗ ਕਿਸਮ ਦੇ ਲੋਕ ਤੁਹਾਡੇ ਤੱਕ ਪਹੁੰਚ ਰਹੇ ਆ।

ਕਿਉਂਕਿ ਇਹਦੇ ਵਿੱਚ ਜਦੋਂ ਤੁਸੀਂ ਗੂਗਲ ਦੇ ਉੱਪਰ ਸਰਚ ਕਰਦੇ ਆ ਉੱਥੇ ਤੁਹਾਥੋਂ ਤੁਹਾਡੀ ਡਿਟੇਲ ਫਾਰਮ ਦੇ ਰੂਪ ਦੇ ਵਿੱਚ ਭਰਾ ਲਈ ਜਾਂਦੀ ਆ ਉਸ ਤੋਂ ਬਾਅਦ ਤੁਹਾਨੂੰ ਫੋਨ ਆਉਂਦਾ ਕਿ ਅਸੀਂ ਪ੍ਰਧਾਨ ਮੰਤਰੀ ਸੂਰਜ ਉਦੇ ਯੋਜਨਾ ਤੋਂ ਬੋਲਦੇ ਆਂ ਤੁਸੀਂ ਸਾਡੇ ਇਸ ਖਾਤੇ ਦੇ ਵਿੱਚ 500 ਰੁਪਏ ਤੋਂ ਲੈ ਕੇ 3000 ਤੱਕ ਪਾਓ।

ਉਹ ਕਹਿਣਗੇ ਕੇ ਤੁਹਾਡੇ ਘਰ ਦੇ ਵਿੱਚ ਅਸੀਂ ਸੋਲਰ ਪੈਨਲ ਫਰੀ ਦੇ ਵਿੱਚ ਭੇਜਾਂਗੇ ਪਰ ਜੇਕਰ ਤੁਹਾਨੂੰ ਇਸ ਤਰ੍ਹਾਂ ਦਾ ਕੋਈ ਫੋਨ ਆਉਂਦਾ ਤੇ ਉਸ ਨੂੰ ਫਰੋਡ ਸਮਝਿਆ ਜਾਵੇ।

ਕਿਉਂਕਿ ਇਹ ਜਿਹੜੇ ਇਕ ਕਰੋੜ ਘਰਾਂ ਦੇ ਵਿੱਚ ਸੋਲਰ ਪੈਨਲ ਲੱਗਣੇ ਆ ਉਹ ਉਹਨਾਂ ਘਰਾਂ ਦੇ ਵਿੱਚ ਲੱਗਣੇ ਆ ਜਿਨਾਂ ਨੂੰ ਸਰਕਾਰ ਗਰੀਬ ਮੰਨਦੀ ਆ, ਜਿਵੇਂ ਕਿ ਜਿਨਾਂ ਦਾ ਸਲਾਨਾ ਆਮਦਨ ਦੋ ਲੱਖ ਰੁਪਏ ਤੋਂ ਘੱਟ ਹੈ ਉਹਨਾਂ ਦੇ ਘਰਾਂ ਦੇ ਵਿੱਚ ਇਹ ਸੋਲਰ ਲੱਗਣੇ ਆ।

ਜੇਕਰ ਤੁਸੀਂ ਇਸ ਕੈਟਾਗਰੀ ਦੇ ਵਿੱਚ ਆਉਣੇ ਆ ਤੇ ਤੁਸੀਂ ਆਸ ਰੱਖ ਸਕਦੇ ਹੋ ਕਿਉਂਕਿ ਜਦੋਂ ਗੌਰਮੈਂਟ ਇਹ ਚੀਜ਼ ਤੁਹਾਨੂੰ ਫਰੀ ਦੇ ਵਿੱਚ ਦੇਵੇਗੀ ਤੇ ਤੁਹਾਡੀ ਪੂਰੀ ਜਾਂਚ ਪੜਤਾਲ ਕੀਤੀ ਜਾਵੇਗੀ ਕਿ ਤੁਹਾਡੇ ਘਰ ਦੇ ਵਿੱਚ ਉਨੀ ਕੰਡੀਸ਼ਨ ਹੈ ਵੀ 2 ਲੱਖ ਰੁਪਏ ਤੋਂ ਘੱਟ,
ਤੁਹਾਡੇ ਘਰ ਦੀ ਆਮਦਨ ਹੈ ਤਾਂ ਤੁਹਾਨੂੰ ਇਹ ਸੋਲਰ ਪੈਨਲ ਮਿਲਨੇ ਆ ਜੇਕਰ ਤੁਹਾਨੂੰ ਇਸ ਤਰ੍ਹਾਂ ਦਾ ਕੋਈ ਫੋਨ ਮੈਸੇਜ ਆਉਂਦਾ ਤੇ ਤੁਸੀਂ ਉਹਦੇ ਤੇ ਗੌਰ ਨਾ ਕਰਿਓ ਉਹ ਠੱਗ ਕਿਸਮ ਦੇ ਲੋਕ ਆ ਜਿਵੇਂ ਹੀ ਸਰਕਾਰ ਵੱਲੋਂ ਇਹ ਵਾਲੀ ਵੈਬਸਾਈਟ ਲਾਂਚ ਕਰ ਦਿੱਤੀ ਆਪਾਂ ਪੋਸਟ ਪਾ ਕੇ ਤੁਹਾਨੂੰ ਫਿਰ ਦੱਸ ਦੇਵਾਂਗੇ ਇਸ ਤਰ੍ਹਾਂ ਦੀਆਂ ਹੋਰ ਪੋਸਟਾਂ ਵੇਖਣ ਲਈ ਤੁਸੀਂ ਸਾਡੇ ਇਸ ਬਲੋਗ ਨੂੰ ਫੋਲੋ ਕਰੋ ਜੀ ਧੰਨਵਾਦ ਜੀ

Post a Comment

0 Comments