![]() |
ਪਰ ਇਸ ਤੋਂ ਵਧੀਆ ਬੈਟਰੀ battery spray pump ਵਾਲਾ ਪੰਪ ਤਿਆਰ ਕਰ ਸਕਦੇ ਆਂ ਇਹਦੇ 4 ਫ਼ਾਇਦੇ ਹੋ ਜਾਂਦੇ ਹਨ
1.ਪਹਿਲਾ ਫਾਇਦਾ ਇੰਜਣ ਦਾ ਵਜ਼ਨ ਘਟ ਜਾਂਦਾ ਅਤੇ
2.ਦੂਸਰਾ ਪੈਟਰੋਲ ਦਾ ਖਰਚਾ ਵੀ ਬਚ ਜਾਂਦਾ ਅਤੇ
3.ਤੀਸਰਾ ਜਦੋਂ ਆਪਾਂ ਸਪਰੇਅ ਕਰਦੇ ਹਾਂ ਤਾਂ ਅਤੇ ਖੜਕਾ ਵੀ ਨਹੀਂ ਹੁੰਦਾ ਤੇ
4.ਇੱਕ ਫ਼ਾਇਦਾ ਦਾ ਹੋਰ ਆ ਕੇ ਪ੍ਰਦੂਸ਼ਣ ਵੀ ਨਹੀਂ ਫੈਲਦਾ।
ਅੱਜ ਦੀ ਪੋਸਟ ਵਿੱਚ ਆਪਾਂ ਗੱਲ ਕਰਾਂਗੇ ਕਿ ਇਸ battery spray pump ਉੱਪਰ ਕਿੰਨਾ ਖਰਚਾ ਆਵੇਗਾ ਤੇ ਕੀ ਕੁਝ ਆਪਾਂ ਨੂੰ ਇਸ ਦੇ ਲਈ ਚਾਹੀਦਾ ਹੁੰਦਾ ਸੀ ਇਨ੍ਹਾਂ ਲਈ ਜੋ ਸਮਾਨ ਚਾਹੀਦਾ ਹੁੰਦਾ ਉਹ ਬਾਜ਼ਾਰ ਦੇ ਵਿੱਚੋਂ ਆਸਾਨੀ ਨਾਲ ਮਿਲ ਜਾਂਦਾ ਜੇ ਤੁਹਾਨੂੰ ਬਾਜ਼ਾਰ ਵਿੱਚੋਂ ਨਹੀਂ ਮਿਲਦਾ ਤਾਂ ਤੁਸੀਂ ਇਸ ਨੂੰ ਆਨਲਾਈਨ ਵੀ ਮੰਗਵਾ ਸਕਦੇ ਹੋ ਆਨਲਾਈਨ ਮੰਗਵਾਉਣ ਦੇ ਲਈ ਮੈਂ ਇਸ ਪੋਸਟ ਦੇ ਵਿਚ ਇਕ ਲਿੰਕ ਦਿੱਤਾ ਹੋਇਆ ਐਮਾਜ਼ੋਨ ਦਾ ਉੱਥੇ ਜਾ ਕੇ ਤੁਸੀਂ ਇਸ ਦਾ ਰੇਟ ਪਤਾ ਕਰ ਸਕਦੇ ਹੋ.ਇਸ ਵਿਚ ਬੈਟਰੀ ਅਤੇ ਚਾਰਜਰ ਨਹੀਂ ਹਨ
ਇਹ battery spray pump ਦੋ ਤਰੀਕੇ ਨਾਲ ਬਣ ਸਕਦਾ ਹੈ ਸਭ ਤੋਂ ਪਹਿਲਾਂ ਤਰੀਕਾ ਤੁਸੀਂ ਇੱਕ ਸਿੰਗਲ ਬਾਰਾਂ ਵੋਲਟ ਵਾਲੀ ਮੋਟਰ ਵੀ ਲਗਾ ਸਕਦੇ ਹੋ ਜਿਸ ਵਿਚ ਇੱਕ ਹੀ ਹੈਡ ਹੁੰਦਾ ਹੈ ਜਿਸ ਦੇ ਨਾਲ ਆਪਣੀ ਬੈਟਰੀ battery ਵੀ ਛੋਟੀ ਲਾਉਣੀ ਪਵੇਗੀ 12 ਵੋਲਟ 7ਏ ਐਚ
ਉਸ ਤੋਂ ਬਾਅਦ ਦੂਸਰਾ ਤਰੀਕਾ ਜੇ ਤੁਸੀਂ ਡਬਲ ਮੋਟਰ ਵਾਲਾ ਇਹ battery spray pump ਪੰਪ ਬਣਾਉਣਾ ਜਿਸਦਾ ਪਰੈਸ਼ਰ ਵੱਧ ਹੁੰਦਾ ਸਿੰਗਲ ਮੋਟਰ ਦੇ ਨਾਲੋਂ ਉਹਦੇ ਨਾਲ ਫਿਰ ਤੁਹਾਨੂੰ ਬੈਟਰੀ battery ਵੀ ਵੱਡੀ ਲਗਾਉਣੀ ਪਵੇਗੀ ਬਾਰਾਂ ਬੋਲਟ ਬਾਰਾਂ ਏ ਐਚ ਦੀ
ਜੇ ਸਮਾਨ ਕਿਸੇ ਥੋਕ ਵਾਲੀ ਦੁਕਾਨ ਤੋਂ ਲਵੋਗੇ ਤਾਂ ਅੰਦਾਜਾ ਰੇਟ ਹੇਠ ਲਿਖੇ ਹੋ ਸਕਦੇ ਹਨ
1. ਡਬਲ ਮੋਟਰ 800 ਰੁਪਏ ਜੇ ਸਿੰਗਲ ਮੋਟਰ ਉਹ 500 ਰੁਪਏ ਦੀ
2. ਰੈਗੂਲੇਟਰ 50 ਰੁਪਏ
3.. ਸਵਿੱਚ 20 ਰੁਪਏ
4. ਬੈਟਰੀ 12 v 7ah 900 ਰੁਪਏ ਜੇ ਬੈਟਰੀ 12v 12ah ਲਗਾਉਣੀ ਹੈ ਤਾਂ 1500 ਰੁਪਏ
5. ਚਾਰਜਰ 250 ਰੁਪਏ
6. ਚਾਰਜਰ ਸਾਕੇਟ 20 ਰੁਪਏ
7ਕਲੱਚ ਅਤੇ ਪਾਈਪ ਬਗੈਰ 150ਰੁਪਏ
ਆਪਾਂ ਨੂੰ battery spray pump ਇਸਦੇ ਲਈ ਚਾਹੀਦਾ ਜੀ ਇਕ ਬੈਟਰੀ ਬਾਰਾਂ ਵੋਲਟ ਦੀ ਮੋਟਰ ਸਿੰਗਲ ਜਾਂ ਡਬਲ, ਇਕ ਡਬਲ ਸਵਿੱਚ ਅਤੇ ਇਕ ਰੈਗੂਲੇਟਰ ਅਤੇ ਇੱਕ ਬੈਟਰੀ battery ਚਾਰਜ ਕਰਨ ਲਈ ਚਾਰਜ ਸੋਕੱਟ ਅਤੇ ਇਕ ਬੈਟਰੀ ਨੂੰ ਚਾਰਜ ਕਰਨ ਵਾਸਤੇ ਚਾਰਜਰ
ਇਨ੍ਹਾਂ ਸਾਰੀਆਂ ਚੀਜ਼ਾਂ ਦੇ ਰੇਟ ਹੇਠਾਂ ਦਿੱਤਾ ਲਿਖ ਦਿੱਤੀਆਂ ਤੁਸੀਂ ਚੈੱਕ ਕਰ ਸਕਦੇ ਹੋ
ਅਤੇ ਜਿਹੜੇ ਉਸ battery spray pump ਦੇ ਕੁਨੈਕਸ਼ਨਾਂ ਉਹਦੀ ਮੈਂ ਇਕ ਫੋਟੋ ਬਣਾ ਕੇ ਇੱਥੇ ਲਗਾ ਦਿੱਤੀ ਹੈ ਜੇ ਤੁਸੀਂ ਰੈਗੂਲੇਟਰ ਨਹੀਂ ਲਗਾਉਣਾ ਤਾਂ ਤੁਸੀਂ ਉਹ ਫੋਟੋ ਵੇਖ ਸਕਦੇ ਹੋ ਜੇ ਤੁਸੀਂ ਰੈਗੂਲੇਟਰ ਲਗਾਉਣਾ ਤਾਂ ਤੁਸੀਂ ਇਹ ਦੂਸਰੀ ਫੋਟੋ ਵੇਖ ਸਕਦੇ ਦੋਨਾਂ ਦੇ ਵਿੱਚ ਮੈਂ ਅਲੱਗ ਅਲੱਗ ਕੁਨੈਕਸ਼ਨ ਦਿੱਤੇ ਹੋਏ ਹਨ ਜੀ ਇਨ੍ਹਾਂ ਫੋਟੋਆਂ ਨੂੰ ਵੇਖ ਕੇ ਕੋਈ ਵੀ ਆਦਮੀ ਇਸ ਨੂੰ ਬਣਾ ਸਕਦਾ ਹੈ ਬਹੁਤ ਹੀ ਆਸਾਨ ਤਰੀਕੇ ਦੇ ਨਾਲ
0 Comments