Latest Posts

6/recent/ticker-posts

aaa

Surya Nutan solar stove


 ਸਾਨੂੰ ਵਿੱਚ ਖਾਣਾ ਬਣਾਉਣ ਲਈ ਗੈਸ ਸਿਲੈਂਡਰ ਦੀ ਜਰੂਰਤ ਪੈਂਦੀ ਹੈ ਅਤੇ ਗੈਸ ਸਿਲੰਡਰ ਦੀਆਂ ਕੀਮਤਾਂ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਹਨ। ਇਸ ਕਾਰਨ ਰਸੋਈ ਵਿੱਚ ਖਾਣਾ ਬਣਾਉਣ ਦਾ ਖਰਚਾ ਵੀ ਵਧਦਾ ਜਾ ਰਿਹਾ ਹੈ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਚੁੱਲ੍ਹੇ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜੋ ਤੁਹਾਡੇ ਰਸੋਈ ਗੈਸ ਦੇ ਖਰਚੇ ਨੂੰ ਬਿਲਕੁਲ ਖਤਮ ਕਰ ਦੇਵੇਗਾ।


ਤੁਹਾਨੂੰ ਇਸ ਚੁੱਲ੍ਹੇ ‘ਤੇ ਖਾਣਾ ਬਣਾਉਣ ਲਈ ਨਾ ਤਾਂ ਗੈਸ ਦੀ ਜਰੂਰਤ ਪਵੇਗੀ, ਨਾ ਹੀ ਪਾਥੀਆਂ ਦੀ ਅਤੇ ਨਾ ਹੀ ਲੱਕੜਾਂ ਅਤੇ ਨਾ ਹੀ ਬਿਜਲੀ ਦੀ ਲੋੜ ਪਵੇਗੀ। ਤੁਸੀਂ ਬਿਲਕੁਲ ਫ੍ਰੀ ਵਿੱਚ ਇਸ ਚੁੱਲ੍ਹੇ ਉੱਤੇ ਖਾਣਾ ਬਣਾ ਸਕੋਗੇ ਅਤੇ ਤੁਹਾਡਾ ਹੋਰ ਕੋਈ ਵੀ ਖਰਚਾ ਨਹੀਂ ਹੋਵੇਗਾ। ਯਾਨੀ ਤੁਹਾਨੂੰ ਇਸ ਵਿੱਚ ਕਿਸੇ ਵੀ ਤਰਾਂ ਦੇ ਬਾਲਣ ਦੀ ਲੋੜ ਨਹੀਂ ਪਵੇਗੀ।

ਦੋਸਤੋ ਅਸੀਂ ਗੱਲ ਕਰ ਰਹੇ ਹਾਂ ਸੋਲਰ ਚੁੱਲ੍ਹੇ ਬਾਰੇ। ਇਹ ਚੁਲ੍ਹਾ ਸੋਲਰ ਪੈਨਲ ‘ਤੇ ਚਲੇਗਾ ਅਤੇ ਇਸ ਵਿੱਚ ਹੋਰ ਕਿਸੇ ਵੀ ਤਰਾਂ ਦਾ ਬਾਲਣ ਨਹੀਂ ਪਾਉਣਾ ਪਵੇਗਾ। ਤੁਹਾਨੂੰ ਦੱਸ ਦੇਈਏ ਕਿ ਜੋ ਸੋਲਰ ਕੂਕਰ ਹੁੰਦਾ ਹੈ ਉਹ ਸੂਰਜ ਦੀ ਗਰਮੀ ਨਾਲ ਖਾਣਾ ਪਕਾਉਂਦਾ ਹੈ, ਪਰ ਇਹ ਚੁੱਲ੍ਹਾ ਸੋਲਰ ਪੈਨਲ ਨਾਲ ਚਾਰਜ ਹੋ ਜਾਵੇਗਾ।


ਇਸ ਚੁੱਲ੍ਹੇ ਦੇ ਅੰਦਰ ਇੱਕ ਬੈਟਰੀ ਲਗਾਈ ਗਈ ਹੈ ਅਤੇ ਇਸ ਨੂੰ ਤੁਸੀਂ ਧੁੱਪ ਵਿੱਚ ਚਾਰਜ ਕਰਕੇ ਜਦੋਂ ਮਰਜੀ ਇਸਤੇਮਾਲ ਕਰ ਸਕਦੇ ਹੋ। ਇਸਨੂੰ ਚਾਰਜ ਕਰਨ ਤੋਂ ਬਾਅਦ ਤੁਸੀਂ ਕਿਤੇ ਵੀ ਰੱਖੇ ਇਸ ਉੱਪਰ ਖਾਣਾ ਬਣਾ ਸਕਦੇ ਹੋ। ਇਸ ਚੁੱਲ੍ਹੇ ਨੂੰ ਇੰਡੀਅਨ ਆਇਲ ਵੱਲੋਂ ਬਣਾਇਆ ਗਿਆ ਹੈ ਅਤੇ ਇਸਨੂੰ 15 ਅਗਸਤ ਤੋਂ ਬਾਅਦ ਆਮ ਲੋਕਾਂ ਲਈ ਲਾਂਚ ਕਰ ਦਿੱਤਾ ਜਾਵੇਗਾ।ਇਸ ਚੁੱਲ੍ਹੇ ਨੂੰ ਇੱਕ ਵਾਰ ਚਾਰਜ ਕਰਨ ਤੋਂ ਬਾਅਦ ਤਿੰਨ ਟਾਈਮ ਦਾ ਖਾਣਾ ਬਣਾਇਆ ਜਾ ਸਕਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸਦੀ ਬੈਟਰੀ 10 ਸਾਲ ਤੱਕ ਬਿਲਕੁਲ ਵੀ ਖਰਾਬ ਨਹੀਂ ਹੋਵੇਗੀ। ਕੀਮਤ ਦੀ ਗੱਲ ਕਰੀਏ ਤਾਂ ਇਸਦੀ ਕੀਮਤ 20 ਤੋਂ 25 ਹਜ਼ਾਰ ਰੁਪਏ ਹੋ ਸਕਦੀ ਹੈ। ਸਰਕਾਰ ਇਸ ਚੁੱਲ੍ਹੇ ‘ਤੇ ਸਬਸਿਡੀ ਵੀ ਦੇਵੇਗੀ ਜਿਸਤੋਂ ਬਾਅਦ ਇਸਦੀ ਕੀਮਤ ਲਗਭਗ ਅੱਧੀ ਰਹਿ ਜਾਵੇਗੀ। ਇਸ ਚੁੱਲ੍ਹੇ ਬਾਰੇ ਪੂਰੀ ਜਾਣਕਾਰੀ ਲਈ ਹੇਠਾਂ ਦਿਤੀ ਗਈ ਵੀਡੀਓ ਦੇਖੋ….video


Post a Comment

0 Comments