Latest Posts

6/recent/ticker-posts

aaa

R.O. water test Report

 


ਸਤਿ ਸ੍ਰੀ ਅਕਾਲ ਤੁਹਾਡਾ ਮੇਰੇ ਬਲਾਗ ਉਪਰ ਸਵਾਗਤ ਹੈ ,ਜੇਕਰ ਤੁਸੀਂ ਮੇਰੇ ਵੈੱਬਸਾਈਟ ਉੱਪਰ ਫੇਸਬੁੱਕ ਜਾਂ ਯੂ ਟਿਊਬ ਤੇ ਵੀਡੀਓ ਵੇਖ ਕੇ ਆਏ ਹੋ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੇਕਰ ਤੁਸੀਂ ਸਿੱਧਾ ਸਰਚ ਕਰ ਕੇ ਆਏ ਹੋ ਤਾਂ , ਤੁਹਾਡਾ ਵੀ ਧੰਨਵਾਦ। ਅੱਜ ਦੀ ਪੋਸਟ ਵਿੱਚ ਆਪਾਂ ਗੱਲ ਕਰਨ ਲੱਗੇ ਹਾਂ , ਆਰਓ ਦੇ ਪਾਣੀ ਬੋਰਵੈਲ ਦੇ ਪਾਣੀ ,ਅਤੇ ਸੋਫਟਨਰ ਫਿਲਟਰ ਦੇ ਪਾਣੀ ਦੀ ਟੈਸਟ ਰਿਪੋਰਟ ਬਾਰੇ ਵਿੱਚ। ਇਹਦੀ ਰਿਪੋਰਟ ਦੀ ਪੀਡੀਐੱਫ ਫਾਈਲ ਇਸ ਪੋਸਟ ਦੇ ਹੇਠਾਂ ਅਪਲੋਡ ਕਰ ਦਿੱਤੀ ਹੈ। ਜਿਸ ਨੂੰ ਤੁਸੀਂ ਮੁਫ਼ਤ ਵਿੱਚ ਡਾਊਨਲੋਡ ਕਰ ਸਕਦੇ ਹੋ।

ਇਸ ਪੋਸਟ ਵਿੱਚ ਆਪਾਂ ਗੱਲ ਕਰਾਂਗੇ ਪਾਣੀ ਦੇ ਟੈਸਟਾਂ ਬਾਰੇ ਤਿੰਨ ਤਰ੍ਹਾਂ ਦੇ ਮੈਂ ਅਲੱਗ ਅਲੱਗ ਪਾਣੀ ਲੈਬ ਲੈ ਕੇ ਗਿਆ ਸੀ ਉਨ੍ਹਾਂ ਦੇ ਅਲੱਗ ਅਲੱਗ ਟੈਸਟ ਆਏ ਹਨ,ਇਹ ਲੈਬ ਜਿਲ੍ਹੇ ਦੇ ਵਿੱਚ ਬਣੀ ਹੁੰਦੀ ਹੈ ,ਜਿਥੋਂ ਤੁਸੀਂ ਟੈਸਟ ਕਰਵਾ ਸਕੇ ਹੋ ,ਇੱਕ ਸੈਂਪਲ ਦਾ 300 ਰੁਪਏ ਫੀਸ ਲਗਦੀ ਹੈ,ਜਿਸ ਵਿਚ ਇੱਕ ਸੈਂਪਲ ਦੇ 10 ਟੈਸਟ ਕੀਤੇ ਜਾਂਦੇ ਹਨ ਇਹ ਕਿਹੜੇ ਟੈਸਟ ਹਨ ਉਹਨਾਂ ਦੀ ਫੋਟੋ ਤੁਸੀਂ ਹੇਠਾਂ ਵੇਖ ਸਕਦੇ ਹੋ ,ਇਸ ਫੋਟੋ ਵਿੱਚ ਇੱਕ ਇੱਕ ਟੈਸਟ ਦੀ ਕੀਮਤ ਵੀ ਦਸੀ ਗਈ ਹੈ,ਕਈ ਟੈਸਟ ਤਾਂ ਇੱਕ ਰੁਪਏ ਦੇ ਹਨ ਕੁੱਛ ਕੁ ਟੈਸਟ 100 ਰੁਪਏ ਦੇ ਕਰੀਬ ਹਨ ਜ਼ਿਆਦਾ ਜਾਣਕਾਰੀ ਲਈ ਤੁਸੀਂ ਫੋਟੋ ਵੇਖ ਸਕਦੇ ਹੋ।ਜੋ ਪਾਣੀ ਦੇ ਸੈਂਪਲ ਮੈਂ ਲੈ ਕੇ ਗਿਆ ਇਹਦੇ ਵਿੱਚ ਇਕ ਦਾ ਬੋਰ ਦਾ ਪਾਣੀ ਉਸ ਤੋਂ ਬਾਅਦ ਇੱਕ ਘਰ ਵਾਲੇ ਆਰਓ ਦਾ ਪਾਣੀ ਅਤੇ ਉਸ ਤੋਂ ਬਾਅਦ ਇੱਕ ਸੌਫਟਨਰ ਫਿਲਟਰ ਲਗਾਇਆ ਸੀ, ਇਨ੍ਹਾਂ ਦੀ ਅਲੱਗ ਅਲੱਗ ਰਿਪੋਰਟ ਆਈ ਹੋਈ ਹੈ ਅਕਸਰ ਹੀ ਆਪਣੇ ਲੋਕਾਂ ਦੇ ਵਿੱਚ ਆਮ ਗੱਲ ਪ੍ਰਚੱਲਤ ਹੈ ਕਿ ਬੋਰ ਦਾ ਟੀ ਡੀ ਐਸ ਕਿੰਨਾ ਹੈ ,ਅਕਸਰ ਹੀ ਟੀ.ਡੀ.ਐੱਸ. ਵੇਖ ਕੇ ਅੰਦਾਜ਼ਾ ਲਗਾ ਲਿਆ ਜਾਂਦਾ ਹੈ ਕਿ ਪਾਣੀ ਪੀਣ ਯੋਗ ਹੈ ਜਾਂ ਨਹੀਂ ਹੈ। ਇਸ ਤੋਂ ਸਿਰਫ ਇੱਕ ਅੰਦਾਜਾ ਹੋ ਸਕਦਾ ਹੈ ਆਪਾਂ ਨੂੰ ਕਿ ਜੋ ਪਾਣੀ ਪੀ ਰਹੇ ਹਾਂ ਉਸ ਵਿੱਚ ਸਖ਼ਤ ਪਦਾਰਥ ਕਿੰਨੇ ਘੁਲੇ ਹੋਏ ਹਨ। ਪਰ ਇਸ ਤੋਂ ਇਲਾਵਾ ਪਾਣੀ ਦੇ ਕਾਫ਼ੀ ਟੈਸਟ ਹੁੰਦੇ ਹਨ।
ਫਿਜ਼ੀਕਲ ਐਂਡ ਕੈਮੀਕਲ ਟੈਸਟ ਕਿਹਾ ਜਾਂਦਾ ਹੈ ਅਤੇ ਇਕ ਧਾਤਾਂ ਦਾ ਟੈਸਟ ਕੀਤਾ ਜਾਂਦਾ ਹੈ ,ਜਿਸ ਨੂੰ ਹੈਵੀ ਮੈਟਲ ਟੈਸਟ ਜਿਸ ਨੂੰ ਕਿਹਾ ਜਾਂਦਾ ਹੈ ਇਸ ਤੋਂ ਇਲਾਵਾ ਇੱਕ ਬੈਕਟੀਰੀਆ ਦਾ ਟੈਸਟ ਵੀ ਕੀਤਾ ਜਾਂਦਾ ਹੈ। ਲੇਕਿਨ ਅੱਜ ਆਪਾਂ ਜੋ ਗੱਲ ਕਰ ਰਹੇ ਹਾਂ ਉਹ ਕੈਮੀਕਲ ਫਿਜ਼ੀਕਲ ਟੈਸਟ ਬਾਰੇ ਗੱਲ ਕਰਾਂਗੇ , ਕਿ ਜੋ ਆਰ ਓ ਦਾ ਪਾਣੀ ਇਸ ਵਿੱਚੋਂ ਕਾਫ਼ੀ ਮਾਤਰਾ ਮਿਨਰਲ ਨਿਕਲ ਜਾਂਦੇ ਹਨ ਵੇਸਟ ਪਾਣੀ ਦੇ ਰਾਹੀਂ ਤੇ ਜੋ ਆਪਾਂ ਪਾਣੀ ਪੀਂਦੇ ਹਾਂ ਉਹ ਡਿਡ ਵਾਟਰ ਦੇ ਰੂਪ ਵਿੱਚ ਆਪਾਂ ਪੀ ਰਹੇ ਹਾਂ, ਜੇਕਰ ਤੁਸੀਂ 100 TDS ਤੋਂ ਘੱਟ ਪੀਂਦੇ ਹੋ ਤਾਂ। ਜਿਸ ਦੇ ਨਾਲ ਆਪਣੇ ਗੋਡੇ ਅਤੇ ਹੱਡੀਆਂ ਅਤੇ ਦੰਦਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਕਰਦਾ ਹੈ। ਇਹ ਸਭ ਵੇਖਣ ਲਈ ਕੇ ਆਰ ਓ ਕਿੰਨੇ ਕੁ ਮਿਨਰਲ ਕੱਢ ਦਿੰਦਾ ਇਸੇ ਲਈ ਹੀ ਆਪਾਂ ਇਹ ਤਿੰਨੋ ਟੈਸਟ ਕਰਵਾਏ ਸਨ।ਇਸ ਦੀ ਪੂਰੀ ਰਿਪੋਰਟ ਦੀ ਪੀਡੀਐੱਫ ਫਾਈਲ ਤੁਸੀਂ ਹੇਠਾਂ ਜਾ ਕੇ ਡਾਊਨਲੋਡ ਕਰ ਸਕਦੇ ਹੋ. ਜੋ ਤੁਹਾਡੇ ਘਰ ਦੇ ਵਿੱਚ ਆਰਓ ਫਿਲਟਰ ਲੱਗਾ ਹੋਇਆ ਹੈ ਜੇਕਰ ਉਸਦਾ ਟੀਡੀਐਸ ਦੋ ਸੌ ਤੋਂ ਘੱਟ ਹੈ ਤਾਂ ਉਸ ਨੂੰ ਇਸ ਪੋਸਟ ਤੋਂ ਤੁਰੰਤ ਬਾਦ ਦੋ ਸੌ ਕਰ ਲਵੋ ਕਿਉਂਕਿ ਜ਼ਿਆਦਾ ਘੱਟ ਟੀਡੀਐਸ ਤੁਹਾਡੀ ਸਿਹਤ ਲਈ ਬਹੁਤ ਹਾਨੀਕਾਰਕ ਹੈ ਜੋ ਕਿ ਤੁਹਾਡੀ ਸਿਹਤ ਨੂੰ ਹੌਲੀ ਹੌਲੀ ਘੁਣ ਦੀ ਤਰ੍ਹਾਂ ਖਾ ਰਿਹਾ ਹੈ। ਜੇਕਰ ਤੁਹਾਡੇ ਘਰ ਦੇ ਵਿੱਚ ਜੋ ਪੀਣ ਵਾਸਤੇ ਪਾਣੀ ਆਉਂਦਾ ਹੈ ਚਾਹੇ ਉਹ ਬੋਰ ਦਾ ਹੋਵੇ ਚਾਹੇ ਉਹ ਵਾਟਰ ਵਰਕਸ ਦਾ ਹੋਵੇ ਜੇਕਰ ਟੀ ਡੀ ਐਸ ਪੰਜ ਸੌ ਤੋਂ ਘੱਟ ਹੈ ਤਾਂ ਤੁਸੀਂ ਫਿਲਟਰ ਨਾ ਲਗਾਓ। ਫਿਰ ਤੁਸੀਂ ਉਸ ਨੂੰ ਹੀ ਸਾਫ ਕਰਕੇ ਪੀ ਸਕਦੇ ਹੋ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਹਾਡਾ ਜੋ ਟੂਟੀ ਦਾ ਪਾਣੀ ਹੈ ਉਸ ਵਿੱਚ ਕੋਈ ਗੰਦਗੀ ਹੈ ਤਾਂ ਤੁਸੀਂ ਨਾਰਮਲ ਫਿਲਟਰ ਉਸਨੂੰ ਕਰ ਸਕਦੇ ਹੋ ਬਗ਼ੈਰ ਆਰ ਓ ਤੋਂ।

ਇਸ ਦੇ ਲਈ ਤੁਸੀਂ ਇੱਕ ਕਾਰਬਨ ਫਿਲਟਰ ਵੀ ਲਗਾ ਸਕਦੇ ਹੋ ਜਿਹੜਾ ਕਿ ਪਾਣੀ ਦੇ ਵਿੱਚ ਕੁੱਝ ਮਾਤਰਾ ਜ਼ਹਿਰ ਦੀ ਹੋਵੇਗੀ ਉਹ ਕਾਰਬਨ ਫਿਲਟਰ ਵੀ ਜ਼ਹਿਰ ਨੂੰ ਘੱਟ ਕਰਦਾ ਹੈ ਇਹ ਜੋ ਫਿਲਟਰ ਹਨ ਏ ਸੈਂਡੀਮੇਟਲ ਫਿਲਟਰ ਅਤੇ ਕਾਰਬਨ ਫਿਲਟਰ ਜੋ ਆਰ ਓ ਵਿੱਚ ਵਰਤੇ ਜਾਂਦੇ ਹਨ। ਇਹ ਉਹ ਹੀ ਹਨ ਲੇਕਿਨ ਉਸ ਤੋਂ ਬਾਅਦ ਜਿਹੜਾ ਆਰ ਓ ਹੁੰਦਾ ਹੈ ,ਉਸਦੇ ਲਈ ਇਕ ਮੇਮ੍ਬਰਨ ਫਿਲਟਰ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਕੇ ਇਕ ਪਾਸੇ ਵੇਸਟ ਪਾਣੀ ਨਿਕਲ ਜਾਂਦਾ ਹੈ ਤਾਂ ਇਕ ਪਾਸੇ ਪੀਣ ਵਾਲਾ ਪਾਣੀ ਨਿਕਲ ਜਾਂਦਾ ਹੈ, ਇਹ ਵਾਲਾ ਫਿਲਟਰ ਆਪਾਂ ਸਿਰਫ਼ ਪਾਣੀ ਨੂੰ ਸਾਫ ਕਰਨ ਲਈ ਹੀ ਲਗਾ ਰਹੇ ਹਾਂ , ਜਿਹੜਾ ਆਰਓ ਫਿਲਟਰ ਹੁੰਦਾ ਹੈ ਇਹ ਉੱਥੇ ਲਗਾਉਣਾ ਪੈਂਦਾ ਹੈ ਜਿਥੇ ਪਾਣੀ ਦਾ ਟੀਡੀਐਸ ਜ਼ਿਆਦਾ ਹੋਵੇ ਪਾਣੀ ਵਿੱਚ ਸ਼ੋਰਾ ਜ਼ਿਆਦਾ ਹੋਵੇ ,ਪੰਜ ਸੌ ਤੋਂ ਉਪਰ ਟੀਡੀਐਸ ਜਿਥੇ ਹੋਵੇ ਉੱਥੇ ਫਿਰ ਇਹ ਲਗਾਇਆ ਜਾਂਦਾ ਹੈ।

ਪਰ ਇਸ ਵਿੱਚ ਪਾਣੀ ਦੀ ਬਹੁਤ ਬਰਬਾਦੀ ਹੁੰਦੀ ਹੈ ਕਿਉਂਕਿ ਇਕ ਲੀਟਰ ਪੀਣ ਯੋਗ ਪਾਣੀ ਬਣਾਉਣ ਦੇ ਲਈ ਇਕ ਲਿਟਰ ਤੋਂ ਜ਼ਿਆਦਾ ਪਾਣੀ ਵੇਸਟ ਕਰਨਾ ਪੈਂਦਾ ਹੈ | ਜੇਕਰ ਤੁਹਾਡੇ ਕੋਲੋਂ ਕੋਈ ਕੁਦਰਤੀ ਪਾਣੀ ਦਾ ਸਾਧਨ ਹੈ ਉਹ ਚਾਹੇ ਤੁਸੀਂ ਸੌ ਟੀਡੀਐਸ ਤੋਂ ਘੱਟ ਵੀ ਪੀ ਸਕਦੇ ਹੋ ਕਿਉਂਕਿ ਉਸ ਵਿਚ ਮਿਨਰਲ ਮੌਜੂਦ ਰਹਿੰਦੇ ਹਨ ਪਰ ਪੰਜਾਬ ਦੇ ਵਿੱਚ ਆਪਾਂ ਨੂੰ ਸੌ ਤੋਂ ਘਟ ਕੇ ਟੀਡੀਐਸ ਨਹੀਂ ਮਿਲਦਾ , ਇਹ ਆਪਾਂ ਨੂੰ ਪਹਾੜਾਂ ਵਿੱਚ ਜਾ ਕੇ ਤਾਂ ਮਿਲ ਸਕਦਾ ਹੈ ਪਰ ਕੁਦਰਤੀ ਪਾਣੀ ਆਪਾਂ ਸੌ ਤੋਂ ਘੱਟ ਟੀਡੀਐਸ ਵਾਲਾ ਪੀ ਸਕਦੇ ਹਾਂ ,

ਜੇਕਰ ਤੁਸੀਂ ਡਾਊਨਲੋਡ ਕਰਨੀ ਹੈ ਤਾਂ ਹੇਠਾਂ ਦਿੱਤੇ ਹੋਏ ਬਟਨ ਦੇ ਉੱਤੇ ਜਾ ਕੇ ਕਲਿੱਕ ਕਰਕੇ ਇਹ ਵਾਲੀ ਪੀ ਡੀ ਐਫ ਫਾਈਲਾਂ ਡਾਊਨਲੋਡ ਕਰ ਸਕਦੇ ਹੋ।


Download PDF File

ਇਸ ਤੋਂ ਪਹਿਲਾਂ ਮੈਂ ਇਕ ਪੀਐਚ ਲੈਵਲ ਦੀ ਵੀਡੀਓ ਵੀ ਬਣਾਈ ਸੀ ਜਿਸ ਵਿੱਚ ਮੈਂ ਬਾਰਾਂ ਤਰਾਂ ਦੇ ਅਲੱਗ ਅਲੱਗ ਪਾਣੀ ਲਏ ਸੀ ਉਨ੍ਹਾਂ ਦਾ ਟੀ ਡੀ ਐਸ ਅਤੇ ਪੀ ਐਚ ਲੈਵਲ ਚੈੱਕ ਕੀਤਾ ਸੀ। ਉਸ ਵਿੱਚ ਅਲੱਗ ਅਲੱਗ ਕੰਪਨੀਆਂ ਦੇ ਪਾਣੀ ਸਨ ਕੁਝ ਘਰ ਦਾ ਪਾਣੀ ਸੀ ਬੋਰ ਵਾਲਾ ਤਾਂ ਪਾਣੀ ਸੀ ਅਲੱਗ ਅਲੱਗ ਤਰ੍ਹਾਂ ਦੇ ਪਾਣੀ ਸੀ ਜੇਕਰ ਤੁਸੀਂ ਉਹ ਵੀਡੀਓ ਨਹੀਂ ਵੇਖੀ ਤਾਂ ਹੇਠਾਂ ਜਾ ਕੇ ਉਹ ਵੀਡੀਓ ਵੀ ਤੁਸੀਂ ਵੇਖ ਸਕਦੇ ਹੋ।


Post a Comment

0 Comments